Showing posts with label Punjabi Music. Show all posts
Showing posts with label Punjabi Music. Show all posts

Friday, October 30, 2009

ਜੋ ਹਾਰਾਂ ਕਬੂਲੇ ਨਾ...

ਜਿੱਤ ਅਤੇ ਹਾਰ,
ਇਹ ਜ਼ਿੰਦਗੀ ਦੇ ਸਿੱਕੇ ਦੇ ਓਹ ਪਹਿਲੂ ਨੇ ਜੋ ਬਦਲ ਬਦਲ ਕੇ ਹਮੇਸ਼ਾ ਆਪਣਾ ਰੂਪ ਦਿਖਾਉਂਦੇ ਰਹਿੰਦੇ ਨੇ।
'ਤੇ ਕਈ ਵਾਰ ਇੰਝ ਹੁੰਦੈ ਕਿ ਲਗਾਤਾਰ ਬਹੁਤ ਸਾਰੀਆਂ ਜਿੱਤਾਂ ਤੋਂ ਬਾਅਦ ਅਸੀਂ ਹਾਰ ਨੂੰ ਕਬੂਲਣਾ ਭੁੱਲ ਜਾਂਦੇ ਹਾਂ।
ਇਸੇ ਹਾਰ ਦੀ ਅਹਿਮੀਅਤ ਬਿਆਨ ਕਰ ਰਹੇ ਨੇ ਜਨਾਬ ਸਤਿੰਦਰ ਸਰਤਾਜ...
ਆਓ ਸੁਣਦੇ ਹਾਂ...



ਬੋਲ ਕੁਛ ਇਸ ਤਰ੍ਹਾਂ ਨੇ...
-----------------------------------------
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ 'ਤੇ ਲਗਾ ਕੇ ਦੁਚਿੱਤੀ 'ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ,
ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ,
ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ,
ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ।

ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ,
ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ,
ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ,
ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ।

ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ,
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ,
ਜੋ ਸੁਬਹਾ ਨੂੰ ਮੰਦਿਰ 'ਤੇ ਸ਼ਾਮਾਂ ਨੂੰ ਠੇਕੇ,
ਓਹ ਭੇਖੀ ਹੋਏਗਾ ਪੁਜਾਰੀ ਨੀ ਹੋਣਾ।

ਜੋ ਦਰ 'ਤੇ ਖਲੋਵੇ ਮਗਰ ਕੁਛ ਨਾ ਮੰਗੇ,
ਤੁਸੀਂ ਮਾੜਾ ਬੋਲੋਂ ਕਹੇ ਥੋਨੂੰ ਚੰਗੇ,
ਓਹ ਹੋਣੇ ਨੇ ਫ਼ੱਕਰ ਫ਼ਕੀਰੀ 'ਚ ਰੰਗੇ,
ਜੀ ਗਹੁ ਨਾਲ਼ ਤੱਕਿਉ ਭਿਖਾਰੀ ਨੀ ਹੋਣਾ।

ਜਿੰਨ੍ਹਾ ਡੋਰ ਮੁਰਸ਼ਦ ਦੇ ਹੱਥਾਂ 'ਚ ਦਿੱਤੇ,
ਜੋ ਮਿਹਨਤ ਨੂੰ ਹੀ ਸਮਝਦੇ ਨੇ ਜੀ ਕਿੱਤੇ,
ਓਹ ਸਰਤਾਜ ਹਾਰਨ ਦੇ ਪਿੱਛੋਂ ਵੀ ਜਿੱਤੇ,
ਕੋਈ ਫਤਵਾ ਓਹਨਾਂ 'ਤੇ ਜਾਰੀ ਨੀ ਹੋਣਾ।

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ 'ਤੇ ਲਗਾ ਕੇ ਦੁਚਿੱਤੀ 'ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।
-----------------------------------------

Wednesday, August 26, 2009

ਇੱਕ ਮੁਲਾਕਾਤ...

ਇੱਕ ਮੁਲਾਕਾਤ ਪੰਜਾਬੀ ਸਾਹਿਤ ਅਤੇ ਗਾਇਕੀ ਨੂੰ ਸਮਰਪਿਤ ਜਨਾਬ ਸਤਿੰਦਰ ਸਰਤਾਜ ਨਾਲ਼...
ਮੁਲਾਕਾਤ ਕਰਨ ਵਾਲ਼ੇ ਨੇ ਰਾਜਵਿੰਦਰ ਜੀ
(ਗੁਲਦਸਤਾ ਟੀਵੀ ਤੋਂ ਧੰਨਵਾਦ ਸਹਿਤ)

Tuesday, March 10, 2009

ਯਾਦ ਪੰਜਾਬ ਦੀ...

ਕੁਝ ਨਿੱਕੀਆਂ ਨਿੱਕੀਆਂ ਯਾਦਾਂ ਜੋ ਮਿੱਟੀ ਦੀ ਮਹਿਕ ਵਾਂਗ ਹਮੇਸ਼ਾਂ ਤਾਜ਼ੀਆ ਰਹਿੰਦੀਆਂ ਨੇ...
ਇਹਨਾਂ ਯਾਦਾਂ ਨੂੰ ਪਰਦੇਸਾਂ ਤੱਕ ਪਹੁੰਚਾਉਣ ਵਾਲ਼ੀ ਆਵਾਜ਼ ਹੈ ਸੋਨੀ ਪਾਬਲਾ ਦੀ। ਸੋਨੀ ਪਾਬਲਾ ਜੋ ਨਿੱਕੀ ਉਮਰੇ ਹੀ ਵੱਡੀਆਂ ਮੱਲਾਂ ਮਾਰ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ... ਪਰ ਉਸਦੀ ਆਵਾਜ਼ ਅੱਜ ਵੀ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਗੂੰਜਦੀ ਏ...