Saturday, August 29, 2009

ਨੰਦ ਕਿਸ਼ੋਰ...

ਪਾਤਰ ਸਾਹਿਬ ਦੀ ਇੱਕ ਅਨਮੋਲ ਨਜ਼ਮ ਪੇਸ਼-ਏ-ਖ਼ਿਦਮਤ ਹੈ ਜੀ। ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ ਨੂੰ ਜਿਸ ਖੂਬਸੂਰਤੀ ਦੇ ਨਾਲ਼ ਪਾਤਰ ਸਾਹਿਬ ਨੇ ਛੋਹਿਆ ਹੈ ਉਸਦੀ ਤਾਰੀਫ ਕਰਨੀ ਬਣਦੀ ਹੈ...

Wednesday, August 26, 2009

ਇੱਕ ਮੁਲਾਕਾਤ...

ਇੱਕ ਮੁਲਾਕਾਤ ਪੰਜਾਬੀ ਸਾਹਿਤ ਅਤੇ ਗਾਇਕੀ ਨੂੰ ਸਮਰਪਿਤ ਜਨਾਬ ਸਤਿੰਦਰ ਸਰਤਾਜ ਨਾਲ਼...
ਮੁਲਾਕਾਤ ਕਰਨ ਵਾਲ਼ੇ ਨੇ ਰਾਜਵਿੰਦਰ ਜੀ
(ਗੁਲਦਸਤਾ ਟੀਵੀ ਤੋਂ ਧੰਨਵਾਦ ਸਹਿਤ)

Monday, July 20, 2009

ਪੱਥਰ ਕਲਾ - Stone Art




ਚੰਡੀਗੜ੍ਹ ਵਿੱਚ ਘੁੰਮਦਿਆਂ ਇੱਕ ਦਿਨ ਇਹ ਖਾਸ ਜਿਹਾ ਪੱਥਰ ਦਿਖਾਈ ਦਿੱਤਾ। ਪਹਿਲੀ ਨਜ਼ਰੇ ਪੱਥਰ ਲੱਗਣ ਵਾਲ਼ੀ ਇਸ ਚੀਜ਼ ਨੂੰ ਧਿਆਨ ਨਾਲ਼ ਵੇਖਿਆ ਤਾਂ ਇਨਸਾਨੀ ਚਿਹਰੇ ਦਿਖਾਈ ਦੇਣ ਲੱਗੇ।
ਕੋਲ਼ ਖੜ੍ਹੇ ਸ਼ਖਸ ਨੂੰ ਆਖਿਰ ਮੈਂ ਪੁੱਛ ਹੀ ਲਿਆ "ਭਾਜੀ.. ਇਹ ਕੀਹਨੇ ਬਣਾਈ ਏ?"
ਜਵਾਬ ਮਿਲ਼ਿਆ "ਆਪਣੀ ਹੀ ਹੈ ਜਨਾਬ"।
ਮੈ ਪੁਛਿਆ "ਤੁਸੀਂ ਕੀ ਕਰਦੇ ਹੋ?"
ਆਖਣ ਲੱਗਾ "ਪੜ੍ਹਦਾ ਹਾਂ ਜੀ। ਸੈਕਟਰ 10 ਦੇ ਆਰਟ ਕਾਲਜ..." ਨਾਲ਼ ਹੀ ਸਵਾਲ ਆਇਆ "ਤੁਸੀਂ ਵੀ ਇੱਥੇ ਕੰਪੀਟੀਸ਼ਨ ਵਿੱਚ ਆਏ ਹੋ?"
ਇਸ ਤੋਂ ਪਹਿਲਾਂ ਕਿ ਓਹ ਕੁਛ ਹੋਰ ਸੋਚਦਾ, ਮੈਂ ਕਿਹਾ "ਮੈਂ ਤਾਂ ਬੱਸ ਲੰਘ ਰਿਹਾ ਸੀ ਇੱਥੋਂ.. ਇਹ ਕਲਾ ਚੰਗੀ ਲੱਗੀ.. ਸੋ ਰੁਕ ਗਿਆ.."
ਓਹਦੀ ਦਿੱਖ ਓਨੀ ਹੀ ਸਿੱਧੀ ਸਾਦੀ ਸੀ ਜਿੰਨੀ ਓਹਦੀ ਕਲਾ ਉਮਦਾ ਸੀ। ਮੈਂ ਪੁਛਿਆ "ਇੱਕ ਫੋਟੋ ਲੈ ਲਵਾਂ?"
"ਹਾਂ ਜੀ ਹਾਂ ਜੀ ਜ਼ਰੂਰ" ਓਹਨੇ ਆਖਿਆ "ਇੱਧਰੋਂ ਲੈ ਲਵੋ.. ਚੰਗੀ ਆਵੇਗੀ"
ਓਹਦੀ ਕਲਾ ਨੂੰ ਕੈਮਰੇ ਵਿੱਚ ਸਮੋ ਕੇ ਓਹਦਾ ਧੰਨਵਾਦ ਕਰਨਾ ਚਾਹੁੰਦਾ ਸਾਂ.. ਪਰ ਓਹ ਸ਼ਾਇਦ ਫੋਨ ਕਰ ਰਿਹਾ ਸੀ ਕਿਸੇ ਨੂੰ।
ਆਉਂਦੇ ਆਉਂਦੇ ਮੈਂ ਕਿਹਾ "ਬਹੁਤ ਵਧੀਆ ਯਾਰ..."
ਪਰ ਜੋ ਅਸਲ ਵਿੱਚ ਕਹਿਣਾ ਚਾਹੁੰਦਾ ਸਾਂ ਓਹ ਵਾਰ ਵਾਰ ਮਨ ਵਿੱਚ ਘੁੰਮ ਰਿਹਾ ਸੀ, "ਵਾਹ ਓ ਕਲਾਕਾਰਾ.. ਤੇਰੀ ਕਲਾ ਨੂੰ ਸਲਾਮ... ਕੌਣ ਕਹਿੰਦੈ ਕਿ ਪੱਥਰਾਂ ਵਿੱਚ ਸੁਹਜ ਨਹੀਂ ਹੁੰਦਾ ! "

Tuesday, May 26, 2009

ਸੱਚੀ ਬਾਤ ਕਹੀ ਥੀ ਮੈਨੇ...

ਸੱਚ ਬੋਲਣ ਦੀ ਕੀਮਤ ਜੋ ਹਰ ਕਿਸੇ ਨੂੰ ਕਦੇ ਨਾ ਕਦੇ ਜ਼ਰੂਰ ਚੁਕਾਉਣੀ ਪੈਂਦੀ ਹੈ...

ਯੇਹ ਜ਼ਿੰਦਗੀ...

ਜ਼ਿੰਦਗੀ ਦਾ ਓਹ ਸੱਚ ਜੋ ਸਫਲਤਾ ਦੀ ਬੇਤਹਾਸ਼ਾ ਦੌੜ ਦੌੜਦਿਆਂ ਅਕਸਰ ਪਿੱਛੇ ਰਹਿ ਜਾਂਦਾ ਹੈ ਕਿਤੇ...

ਆਵਾਜ਼: ਜਗਜੀਤ ਸਿੰਘ
ਸ਼ਬਦ: ਨਿਦਾ ਫਾਜ਼ਲੀ

ਹਾਥ ਛੂਟੇ ਭੀ ਤੋ...

ਹਾਥ ਛੂਟੇ ਭੀ ਤੋ ਰਿਸ਼ਤੇ ਨਹੀਂ ਛੋੜਾ ਕਰਤੇ,
ਵਕਤ ਕੀ ਸ਼ਾਖ ਸੇ ਲਮਹੇ ਨਹੀਂ ਤੋੜਾ ਕਰਤੇ...

Tuesday, March 10, 2009

ਯਾਦ ਪੰਜਾਬ ਦੀ...

ਕੁਝ ਨਿੱਕੀਆਂ ਨਿੱਕੀਆਂ ਯਾਦਾਂ ਜੋ ਮਿੱਟੀ ਦੀ ਮਹਿਕ ਵਾਂਗ ਹਮੇਸ਼ਾਂ ਤਾਜ਼ੀਆ ਰਹਿੰਦੀਆਂ ਨੇ...
ਇਹਨਾਂ ਯਾਦਾਂ ਨੂੰ ਪਰਦੇਸਾਂ ਤੱਕ ਪਹੁੰਚਾਉਣ ਵਾਲ਼ੀ ਆਵਾਜ਼ ਹੈ ਸੋਨੀ ਪਾਬਲਾ ਦੀ। ਸੋਨੀ ਪਾਬਲਾ ਜੋ ਨਿੱਕੀ ਉਮਰੇ ਹੀ ਵੱਡੀਆਂ ਮੱਲਾਂ ਮਾਰ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ... ਪਰ ਉਸਦੀ ਆਵਾਜ਼ ਅੱਜ ਵੀ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਗੂੰਜਦੀ ਏ...