Tuesday, November 25, 2008

ਪੰਜਾਬੀ ਗਾਇਕੀ ਦਾ ਬਾਬਾ ਬੋਹੜ - ਯਮ੍ਹਲਾ ਜੱਟ

ਕੁਝ ਗੱਲਾਂ ਸਾਫ ਸੁਥਰੇ ਪੰਜਾਬੀ ਗੀਤਾਂ ਨੂੰ ਲੋਕ ਮਨਾਂ ਤੱਕ ਪਹੁੰਚਾਉਣ ਵਾਲੇ ਉਸਤਾਦ ਲਾਲ ਚੰਦ ਯਮ੍ਹਲਾ ਜੱਟ ਬਾਰੇ...

ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ...

ਪੰਜਾਬੀ ਬੋਲੀ ਦੇ ਸੂਝਵਾਨ ਸ਼ਾਇਰ ਸੁਰਜੀਤ ਪਾਤਰ ਸਾਹਿਬ ਦੀ ਇੱਕ ਬਾ-ਕਮਾਲ ਰਚਨਾ ਓਹਨਾਂ ਦੀ ਆਪਣੀ ਹੀ ਆਵਾਜ਼ ਵਿੱਚ..



ਗਜ਼ਲ ਦੇ ਬੋਲ ਕੁਛ ਇਸ ਤਰ੍ਹਾਂ ਹਨ :
---------------------------------
ਕੋਈ ਡਾਲੀਆਂ ਚੋ ਲੰਘਿਆ ਹਵਾ ਬਣ ਕੇ,
ਤੇ ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।

ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।

ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।

ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿ਼ਆ ਵੀ ਕਰ,
ਐਵੇਂ ਲੰਘ ਜਾਨੈ ਪਾਣੀ ਕਦੇ 'ਵਾਅ ਬਣ ਕੇ।

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
---------------------------------

Monday, November 24, 2008

ਤੈਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀ...

ਇੱਕ ਸ਼ਾਹਕਾਰ ਗੀਤ...

(Written and sung by the living legend Gurdaas Maan)

Wednesday, November 19, 2008

ਰੁੱਖ

A creation of Shiv Kumar Batalvi sung by K.Deep.