ਪੰਜਾਬੀ ਬੋਲੀ ਦੇ ਸੂਝਵਾਨ ਸ਼ਾਇਰ ਸੁਰਜੀਤ ਪਾਤਰ ਸਾਹਿਬ ਦੀ ਇੱਕ ਬਾ-ਕਮਾਲ ਰਚਨਾ ਓਹਨਾਂ ਦੀ ਆਪਣੀ ਹੀ ਆਵਾਜ਼ ਵਿੱਚ..
ਗਜ਼ਲ ਦੇ ਬੋਲ ਕੁਛ ਇਸ ਤਰ੍ਹਾਂ ਹਨ :
---------------------------------
ਕੋਈ ਡਾਲੀਆਂ ਚੋ ਲੰਘਿਆ ਹਵਾ ਬਣ ਕੇ,
ਤੇ ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।
ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿ਼ਆ ਵੀ ਕਰ,
ਐਵੇਂ ਲੰਘ ਜਾਨੈ ਪਾਣੀ ਕਦੇ 'ਵਾਅ ਬਣ ਕੇ।
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
---------------------------------
ਪੱਤਝੜ ਆਉਂਦੀ...
-
ਬਲ਼ਦੀ ਧੁੱਪ ਜਦ ਕੂਲ਼ੀ ਹੋ ਕੇ ਬਿਰਖ ਦੇ ਗਲ਼ ਵਿੱਚ ਬਾਹਾਂ ਪਾਉਂਦੀ,
ਸੋਨ ਸੁਨਹਿਰੀ ਰਿਸ਼ਮਾਂ ਛੱਡਦੀ, ਮਿੱਟੀ ਦਾ ਕਣ - ਕਣ ਰੁਸ਼ਨਾਉਂਦੀ,
ਪੱਤਝੜ ਆਉਂਦੀ, ਪੱਤਝੜ ਆਉਂਦੀ...
No comments:
Post a Comment